CM Mann ਦਾ ਤਿੱਖਾ ਭਾਸ਼ਣ | Bhagwant Mann ਨੇ ਵਿਰੋਧੀਆਂ ਦੀ ਮੰਜੀ ਠੋਕੀ ! Dhuri Rally

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਮੌਕੇ ਇੱਕ ਜ਼ਬਰਦਸਤ ਤੇ ਤਿੱਖਾ ਭਾਸ਼ਣ ਦਿੱਤਾ। ਇਸ ਦੌਰਾਨ ਮਾਨ ਨੇ ਵਿਰੋਧੀ ਧਿਰਾਂ ’ਤੇ ਖੁੱਲ੍ਹ ਕੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪੰਜਾਬ ਵਿੱਚ ਇਤਿਹਾਸਕ ਕੰਮ ਕੀਤੇ ਹਨ।
ਭਗਵੰਤ ਮਾਨ ਨੇ ਕਿਹਾ ਕਿ “ਅਸੀਂ ਜੋ ਕਿਹਾ ਸੀ, ਉਹ ਕਰਕੇ ਦਿਖਾਇਆ ਹੈ। ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ।”
ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਪਹਿਲਾਂ ਪੰਜਾਬ ਨੂੰ ਲੁੱਟਦੇ ਰਹੇ, ਉਹ ਅੱਜ ਸਾਨੂੰ ਸਵਾਲ ਪੁੱਛ ਰਹੇ ਹਨ। ਮਾਨ ਨੇ ਕਿਹਾ, “ਕੱਲੇ-ਕੱਲੇ ਦੀ ਮੰਜੀ ਠੋਕੀ ਜਾ ਰਹੀ ਹੈ ਤੇ ਸੱਚਾਈ ਲੋਕਾਂ ਦੇ ਸਾਹਮਣੇ ਆ ਰਹੀ ਹੈ।”
ਮੁੱਖ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ 2027 ਵਿੱਚ ਫਿਰ ਤੋਂ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫੋਕਸ ਸਿੱਖਿਆ, ਸਿਹਤ ਅਤੇ ਰੋਜ਼ਗਾਰ ’ਤੇ ਹੈ ਅਤੇ ਇਹ ਕੰਮ ਰੁਕਣ ਵਾਲਾ ਨਹੀਂ।
ਇਸ ਭਾਸ਼ਣ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ ਅਤੇ ਆਉਣ ਵਾਲੀਆਂ ਚੋਣਾਂ ਲਈ ਮਾਹੌਲ ਤਿਆਰ ਕਰ ਦਿੱਤਾ ਹੈ।
ਪੂਰੀ ਖ਼ਬਰ ਲਈ ਨਿੱਚੇ ਦਿੱਤੇ Link ਤੇ click ਕਰੋ



