“ਅਕਾਲੀ-ਭਾਜਪਾ ਵੇਲੇ ਵੜਿਆ ਸੀ ਚਿੱਟਾ!” ਹਰਪਾਲ ਚੀਮਾ ਨੇ ED ਦੀ ਵਰਤੋਂ ਅਤੇ ਨਸ਼ਾ ਸਪਲਾਈ ‘ਤੇ ਘੇਰੀ BJP!

#harpalsinghcheema #pressconference #statexnews
ਅਕਾਲੀ-ਭਾਜਪਾ ਵੇਲੇ ਵੜਿਆ ਸੀ ਚਿੱਟਾ!” ਹਰਪਾਲ ਚੀਮਾ ਨੇ ED ਦੀ ਵਰਤੋਂ ਅਤੇ ਨਸ਼ਾ ਸਪਲਾਈ ‘ਤੇ ਘੇਰੀ BJP!
ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਸ਼ੇ ਅਤੇ ‘ਚਿੱਟੇ’ ਦੀ ਐਂਟਰੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹੋਈ ਸੀ ਅਤੇ ਉਸੇ ਦੌਰਾਨ ਬੇਅਦਬੀ ਦਾ ਸਿਲਸਿਲਾ ਵੀ ਸ਼ੁਰੂ ਹੋਇਆ ਸੀ।
ਉਹਨਾਂ ਭਾਜਪਾ ‘ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਦੇਸ਼ ਦਾ 70% ਨਸ਼ਾ ਗੁਜਰਾਤ ਦੇ ਰਸਤੇ ਸਪਲਾਈ ਹੋ ਰਿਹਾ ਹੈ, ਜਿਸ ਵਿੱਚ ਬਠਿੰਡਾ ਦੇ ਭਾਜਪਾ ਲੀਗਲ ਐਡਵਾਈਜ਼ਰ (ਵਕੀਲ ਅਤੇ ਮੁਸ਼ੀ) ਸ਼ਾਮਲ ਹਨ। ਇਸ ਦੇ ਨਾਲ ਹੀ ਚੀਮਾ ਨੇ ਜਗਰਾਓਂ ਨਸ਼ਾ ਮਾਮਲੇ ‘ਤੇ ਕਾਰਵਾਈ ਦੀ ਗੱਲ ਕਹੀ ਅਤੇ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੂੰ ਅਨੁਸੂਚਿਤ ਜਾਤੀ (SC) ਵਿਰੋਧੀ ਦੱਸਿਆ। ਆਉਣ ਵਾਲੀਆਂ ਚੋਣਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪੂਰੀ ਖ਼ਬਰ ਦੇਖਣ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ।
Harpal Cheema on drugs, Punjab anti drone system, Akali-BJP drug entry, Gujarat route drug supply, Bathinda BJP legal advisor, Raja Warring Harpal Cheema, Ravneet bittu statement, Punjab election preparation AAP, Latest Punjabi news today



